Skip to Content

Speak out

Speak out

Quick exit
Quick exit

Call the NSW Domestic Violence Line on   1800 65 64 63 1800 65 64 63

ਬਿਨਾ ਕਿਸੇ ਡਰ ਅਤੇ ਝਿਝਕ ਦੇ ਆਪਣੀ ਗੱਲ ਦੱਸਣਾ

ਜੇਕਰ ਤੁਸੀਂ ਘਰ ਵਿੱਚ ਅਸੁਰੱਖਿਅਤ ਮਹਿਸੂਸ ਕਰਦੇ ਹੋ, ਤਾਂ ਬਿਨਾ ਕਿਸੇ ਡਰ ਅਤੇ ਝਿਝਕ ਦੇ ਆਪਣੀ ਗੱਲ ਦੱਸੋ।

NSW ਘਰੇਲੂ ਹਿੰਸਾ ਸੇਵਾ (NSW Domestic Violence Line) ਨ1800 65 64 63 1800 65 64 63ਤੇ ਫੋਨ ਕਰੋ।

ਅਸੀਂ ਤੁਹਾਡੀ ਗੱਲ ਸੁਣਾਂਗੇ, ਤੁਹਾਡੇ ‘ਤੇ ਭਰੋਸਾ ਕਰਾਂਗੇ ਅਤੇ ਤੁਹਾਡੀ ਮਦਦ ਕਰਾਂਗੇ।

ਅਸੀਂ ਹਫਤੇ ਵਿੱਚ 7 ਦਿਨ, ਅਤੇ ਦਿਨ ਵਿੱਚ 24 ਘੰਟੇ ਉਪਲਬਧ ਹਾਂ। ਜੇਕਰ ਤੁਹਾਨੂੰ ਘੱਟ ਸੁਣਾਈ ਦਿੰਦਾ ਹੈ ਜਾਂ ਤੁਹਾਨੂੰ ਸੁਣਨ ਦੀ ਸ਼ਕਤੀ ਸੰਬੰਧਤ ਸਮੱਸਿਆਵਾਂ ਹਨ, ਤਾਂ National Relay Service ਨੂੰ 133 677 133 677 ਤੇ ਫੋਨ ਕਰੋ।

ਜੇਕਰ ਤੁਸੀਂNSWਘਰੇਲੂ ਹਿੰਸਾ ਸੇਵਾ ਨੂੰ ਫੋਨ ਨਹੀਂ ਕਰ ਸਕਦੇ ਹੋ, ਤਾਂ ਤੁਸੀਂ 1800RESPECTਆਨਲਾਇਨ ਚੈਟ ਤੇ ਸੰਪਰਕ ਕਰ ਸਕਦੇ ਹੋ। ਤੁਹਾਨੂੰ ਬਸ ਕੁੱਝ ਸਵਾਲਾਂ ਦਾ ਜਵਾਬ ਦੇਣਾ ਹੋਵੇਗਾ ਅਤੇ ਫਿਰ ਤੁਸੀਂ ਆਨਲਾਇਨ ਕਿਸੇ ਸਲਾਹਕਾਰ ਨਾਲ ਚੈਟ ਕਰਨਾ ਸ਼ੁਰੂ ਕਰ ਸਕਦੇ ਹੋ।

ਜੇਕਰ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਤਤਕਾਲਿਕ ਖਤਰੇ ਵਿੱਚ ਹੈ, ਤਾਂ ਕ੍ਰਿਪਾ ਕਰਕੇ ਪੁਲਿ (000) (000) ਤੇ ਫੋਨ ਕਰੋ।

ਸਹਾਇਤਾ ਪ੍ਰਾਪਤ ਕਰਨਾ ਘਰੇਲੂ ਹਿੰਸਾ ਕੀ ਹੈ?

ਸਹਾਇਤਾ ਪ੍ਰਾਪਤ ਕਰਨਾ

NSWਘਰੇਲੂ ਹਿੰਸਾ ਸੇਵਾ (NSW Domestic Violence Line)ਨੂੰ 1800 65 64 63 1800 65 64 63 ਤੇ ਮੁਫਤ ਫੋਨ ਕਰੋ।

NSW ਘਰੇਲੂ ਹਿੰਸਾ ਸੇਵਾ ਹੇਠਾਂ ਲਿੱਖੇ ਕੰਮ ਕਰ ਸਕਦੀ ਹੈ:

 • ਇਹ ਵੇਰਵਾ ਦੇ ਸਕਦੀ ਹੈ ਕਿ ਕਿਸ ਤਰ੍ਹਾਂ ਦੀ ਮਦਦ ਉਪਲਬਧ ਹੈ, ਇਸ ਵਿੱਚ ਤੁਹਾਡੇ ਅਤੇ ਤੁਹਾਡੇ ਬੱਚੇ ਲਈ ਸੇਵਾਵਾਂ ਅਤੇ ਵਿਵਹਾਰਕ ਸਮਰਥਨ ਸ਼ਾਮਿਲ ਹੈ
 • ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਤੁਹਾਡੀ ਸੁਰੱਖਿਆ ਨੂੰ ਬਿਹਤਰ ਬਣਾਉਣ ਦੀ ਯੋਜਨਾ ਬਣਾਉਣ ਵਿੱਚ ਮਦਦ, ਇਸ ਵਿੱਚ ਤੁਹਾਡੇ ਅਤੇ ਤੁਹਾਡੇ ਬੱਚਿਆਂ ਲਈ ਆਵਾਜਾਈ ਪ੍ਰਦਾਨ ਕਰਨਾ ਸ਼ਾਮਿਲ ਹੈ
 • ਤੁਹਾਨੂੰ ਤਹਾਡੇ ਸਥਾਨਕ ਖੇਤਰ ਵਿੱਚ ਸਲਾਹ-ਮਸ਼ਵਰੇ ਅਤੇ ਹੋਰ ਸੇਵਾਵਾਂ ਵਰਗੀਆਂ ਸਮਰਥਨ ਸੇਵਾਵਾਂ ਨੂੰ ਰੇਫਰ ਕਰਨਾ
 • ਜੇਕਰ ਜ਼ਰੂਰੀ ਹੋਵੇ ਤਾਂ ਪੁਲਿਸ, ਅਦਾਲਤ ਜਾਂ ਵਕੀਲਾਂ ਨਾਲ ਸੰਪਰਕ ਕਰਨ ਵਿੱਚ ਤੁਹਾਡੀ ਮਦਦ ਕਰਨਾ
 • ਠਹਿਰਣ ਦੀ ਕਿਸੇ ਸੁਰੱਖਿਅਤ ਥਾਂ ਦਾ ਪਤਾ ਲਗਾਉਣ ਵਿੱਚ ਤੁਹਾਡੀ ਅਤੇ ਤੁਹਾਡੇ ਬੱਚਿਆਂ ਦੀ ਮਦਦ ਕਰਨਾ।

ਤੁਸੀਂ1800RESPECTਆਨਲਾਇਨ ਚੈਟ ਰਾਹੀਂ ਆਨਲਾਇਨ ਕਿਸੇ ਸਲਾਹਕਾਰ ਨਾਲ ਗੱਲਬਾਤ ਕਰ ਸਕਦੇ ਹੋ।

ਕਿਸੇ ਹੋਰ ਵਿਅਕਤੀ ਦੀ ਮਦਦ ਕਰਨਾ

ਜੇਕਰ ਤੁਸੀਂ ਕਿਸੇ ਹੋਰ ਵਿਅਕਤੀ ਨੂੰ ਜਾਣਦੇ ਹੋ ਜੋ ਘਰੇਲੂ ਅਤੇ ਪਰਿਵਾਰਕ ਹਿੰਸਾ ਦਾ ਸਾਮ੍ਹਣਾ ਕਰ ਰਿਹਾ ਹੈ, ਤਾਂ ਤੁਸੀਂ ਉਨ੍ਹਾਂ ਦੀ ਸੁਰੱਖਿਅਤ ਮਹਿਸੂਸ ਕਰਨ ਅਤੇ ਸਹਾਇਤਾ ਪ੍ਰਾਪਤ ਕਰਵਾਉਣ ਵਿੱਚ ਮਦਦ ਕਰ ਸਕਦੇ ਹਾਂ। ਜੇਕਰ ਤੁਹਾਨੂੰ ਇਸ ਸੰਬੰਧੀ ਸਲਾਹ ਚਾਹੀਦੀ ਹੈ ਕਿ ਸਮਰਥਨ ਦੀ ਪੇਸ਼ਕਸ਼ ਕਿਵੇਂ ਕਰਨੀ ਹੈ, ਤਾਂ NSWਘਰੇਲੂ ਹਿੰਸਾ ਸੇਵਾ (NSW Domestic Violence Line)ਨੂੰ 1800 65 64 63 1800 65 64 63 ਤੇ ਫੋਨ ਕਰੋ।

ਆਨਲਾਇਨ ਅਤੇ ਆਪਣੇ ਉਪਕਰਨਾਂ ਤੇ ਸੁਰੱਖਿਅਤ ਰਹਿਣਾ

ਘਰੇਲੂ ਅਤੇ ਪਰਿਵਾਰਕ ਹਿੰਸਾ ਵਿੱਚ ਆਪਣੇ ਪਾਰਟਨਰ (ਜੀਵਨ-ਸਾਥੀ) ਜਾਂ ਪੁਰਾਣੇ ਪਾਰਟਨਰ ਦੁਆਰਾ ਤੁਹਾਡੇ ਵਲੋਂ ਵਿਜ਼ਿਟ ਕੀਤੀਆਂ ਵੈੱਬਸਾਈਟਾਂ ਨੂੰ ਦੇਖਣਾ ਜਾਂ ਤੁਹਾਨੂੰ ਕਾਬੂ ਕਰਨ ਜਾਂ ਸਤਾਉਣ ਲਈ ਹੋਰ ਤਰੀਕਿਆਂ ਨਾਲ ਤਕਨਾਲੌਜੀ ਦੀ ਵਰਤੋਂ ਕਰਨਾ ਸ਼ਾਮਿਲ ਹੈ। ਜੇਕਰ ਤੁਹਾਨੂੰ ਲਗਦਾ ਹੈ ਕਿ ਦੁਰਵਿਵਹਾਰ ਕਰਨ ਵਾਲਾ ਵਿਅਕਤੀ ਤਕਨਾਲੌਜੀ ਦੀ ਵਰਤੋਂ ਕਰਕੇ ਤੁਹਾਨੂੰ ਸਤਾ ਰਿਹਾ ਹੋ ਸਕਦਾ ਹੈ ਜਾਂ ਤੁਹਾਡਾ ਪਿੱਛਾ ਕਰ ਜਾਂ ਤੁਹਾਡੇ ਤੇ ਨਜ਼ਰ ਰੱਖ ਰਿਹਾ ਹੋ ਸਕਦਾ ਹੈ, ਤਾਂ NSW ਘਰੇਲੂ ਹਿੰਸਾ ਸੇਵਾ (NSW Domestic Violence Line)ਨੂ1800 65 64 63 1800 65 64 63ਤੇ ਫੋਨ ਕਰੋ।

ਘਰੇਲੂ ਹਿੰਸਾ ਕੀ ਹੈ?

ਘਰੇਲੂ ਅਤੇ ਪਰਿਵਾਰਕ ਹਿੰਸਾ ਉਸ ਪਰਿਸਥਿਤੀ ਵਿੱਚ ਹੁੰਦੀ ਹੈ ਜਦੋਂ ਕੋਈ ਪਾਰਟਨਰ (ਜੀਵਨਸਾਥੀ), ਪੁਰਾਣਾ ਪਾਰਟਨਰ ਜਾਂ ਪਰਿਵਾਰ ਦਾ ਸਦੱਸ ਤੁਹਾਨੂੰ ਡਰਾਉਣ, ਧਮਕਾਉਣ, ਨੁਕਸਾਨ ਪਹੁੰਚਾਉਣ ਜਾਂ ਕਾਬੂ ਕਰਨ ਦੀ ਕੋਸ਼ਿਸ਼ ਕਰਦਾ ਹੈ। ਆਸਟ੍ਰੇਲੀਆ ਵਿੱਚ:

 • 6 ਵਿਚੋਂ 1 ਮਹਿਲਾ ਅਤੇ 16 ਵਿਚੋਂ 1 ਪੁਰਸ਼ ਨੇ ਆਪਣੇ ਵਰਤਮਾਨ ਜਾਂ ਪੁਰਾਣੇ ਪਾਰਟਨਰ (ਜੀਵਨਸਾਥੀ) ਦੁਆਰਾ ਸ਼ਰੀਰਕ ਜਾਂ ਜਿਨਸੀ ਹਿੰਸਾ ਦਾ ਅਨੁਭਵ ਕੀਤਾ ਹੈ
 • ਹਰੇਕ 9 ਦਿਨਾਂ ਪਿੱਛੋਂ 1 ਮਹਿਲਾ ਅਤੇ ਹਰੇਕ 29 ਦਿਨਾਂ ਪਿੱਛੋਂ 1 ਪੁਰਸ਼ ਦਾ ਆਪਣੇ ਪਾਰਟਨਰ (ਜੀਵਨਸਾਥੀ) ਦੁਆਰਾ ਕਤਲ ਕੀਤਾ ਜਾਂਦਾ ਹੈ
 • 4 ਵਿਚੋਂ 1 ਮਹਿਲਾ ਅਤੇ 20 ਵਿਚੋਂ 1 ਪੁਰਸ਼ ਨੇ ਆਪਣੇ ਪਾਰਟਨਰ (ਜੀਵਨਸਾਥੀ) ਦੁਆਰਾ ਭਾਵਨਾਤਮਕ ਦੁਰਵਿਵਹਾਰ ਦਾ ਸਾਮ੍ਹਣਾ ਕੀਤਾ ਹੈ।

ਕੋਈ ਵੀ ਬਹਾਨਾ ਜਾਂ ਕਾਰਨ ਹਿੰਸਾ ਨੂੰ ਉਚਿਤ ਨਹੀਂ ਠਹਿਰਾਉਂਦਾ ਹੈ।

ਦੁਰਵਿਵਹਾਰ ਦੇ ਪ੍ਰਕਾਰ

ਘਰੇਲੂ ਅਤੇ ਪਰਿਵਾਰਕ ਹਿੰਸਾ ਸਿਰਫ ਸ਼ਰੀਰਕ ਨਹੀਂ ਹੁੰਦੀ ਹੈ। ਇਸ ਵਿੱਚ ਹੇਠਾਂ ਦਿੱਤੀਆਂ ਕ੍ਰਿਆਵਾਂ ਸ਼ਾਮਿਲਹੋ ਸਕਦੀਆਂ ਹਨ:

 • ਤੁਹਾਨੂੰ ਗਾਲਾਂ ਕੱਢਣੀਆਂ ਜਾਂ ਤੁਹਾਨੂੰ ਨੀਚਾ ਵਿਖਾਉਣਾ, ਅਤੇ ਹੋਰ ਤਰ੍ਹਾਂ ਦੇ ਮੁੰਹ-ਜ਼ਬਾਨੀ ਕੀਤੇ ਜਾਣ ਵਾਲੇ ਦੁਰਵਿਵਹਾਰ
 • ਤੁਹਾਨੂੰ ਡਰਾਉਣਾ ਜਾਂ ਤੁਹਾਨੂੰ ਇਹ ਕਹਿਣਾ ਕਿ ਕੋਈ ਵੀ ਤੁਹਾਡੇ ਉੱਤੇ ਭਰੋਸਾ ਨਹੀਂ ਕਰੇਗਾ, ਜਾਂ ਕਿਸੇ ਪ੍ਰਕਾਰ ਦਾ ਅਜਿਹਾ ਹੋਰ ਦੁਰਵਿਵਹਾਰ ਜੋ ਤੁਹਾਨੂੰ ਭਾਵਨਾਤਮਕ ਤੌਰ ‘ਤੇ ਨੁਕਸਾਨ ਪਹੁੰਚਾਉਂਦਾ ਹੋਵੇ
 • ਤੁਹਾਨੂੰ ਅਣਦੇਖਾ ਕਰਨਾ ਜਾਂ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦੇਣਾ, ਅਤੇ ਹੋਰ ਤਰ੍ਹਾਂ ਦੇ ਮਨੋਵਿਗਿਆਨਕ ਦੁਰਵਿਵਹਾਰ ਜਿਸਨਾਲ ਤੁਹਾਡੀ ਮਾਨਸਿਕ ਸਿਹਤ ਤੇ ਅਸਰ ਪੈਂਦਾ ਹੋਵੇ
 • ਤੁਹਾਨੂੰ ਬੈਂਕ ਖਾਤਿਆਂ ਦੀ ਐਕਸੇਸ ਨਾ ਦੇਣਾ, ਸਿਰਫ ਥੋੜਾ ਜਿਹਾ ‘ਭੱਤਾ’ ਦੇਣਾ, ਜਾਂ ਤੁਹਾਨੂੰ ਨੌਕਰੀ ਨਾ ਕਰਨ ਦੇਣਾ, ਅਤੇ ਹੋਰ ਤਰ੍ਹਾਂ ਦੇ ਵਿੱਤੀ ਦੁਰਵਿਵਹਾਰ ਜਾਂ ਨਿਯੰਤਰਨ
 • ਤੁਹਾਨੂੰ ਮਾਰਨਾ-ਕੁੱਟਣਾ, ਗਲਾ ਦਬਾਉਣਾ ਜਾਂ ਧੱਕਾ ਦੇਣਾ, ਅਤੇ ਅਜਿਹੇ ਹੋਰ ਤਰ੍ਹਾਂ ਦੇ ਦੁਰਵਿਵਹਾਰ ਜਿਨ੍ਹਾਂ ਨਾਲ ਤੁਹਾਨੂੰ ਸ਼ਰੀਰਕ ਤੌਰ ‘ਤੇ ਨੁਕਸਾਨ ਹੁੰਦਾ ਹੋਵੇ
 • ਤੁਹਾਨੂੰ ਸੈਕਸ ਕਰਨ ਲਈ ਜਾਂ ਸੈਕਸ ਸੰਬੰਧੀ ਗਤੀਵਿਧੀਆਂ ਕਰਨ ਲਈ ਮਜ਼ਬੂਰ ਕਰਨਾ, ਜਾਂ ਕਿਸੇ ਹੋਰ ਤਰ੍ਹਾਂ ਦੇ ਸੈਕਸ ਸੰਬੰਧੀ ਦੁਰਵਿਵਹਾਰ
 • ਤੁਹਾਡਾ ਪਿੱਛਾ ਕਰਨਾ, GPS ਰਾਹੀਂ ਤੁਹਾਡੇ ਉੱਤੇ ਨਜ਼ਰ ਰੱਖਣੀ ਜਾਂ ਵਾਰ-ਵਾਰ ਤੁਹਾਨੂੰ ਗਾਲਾਂ ਕੱਢਣੀਆਂ, ਜਾਂ ਹੋਰ ਤਰ੍ਹਾਂ ਨਾਲ ਤੁਹਾਡੇ ਪਿੱਛੇ ਪਏ ਰਹਿਣਾ ਜਾਂ ਤੁਹਾਨੂੰ ਸਤਾਉਣਾ
 • ਤੁਹਾਨੂੰ ਡਰਾਉਣ ਲਈ ਧਾਰਮਿਕ ਵਿਚਾਰਧਾਰਾਵਾਂ ਦੀ ਵਰਤੋਂ ਕਰਨਾ, ਤੁਹਾਨੂੰ ਆਪਣੇ ਧਰਮ ਦੀ ਪਾਲਨਾ ਕਰਨ ਤੋਂ ਰੋਕਣਾ ਜਾਂ ਤੁਹਾਨੂੰ ਧਾਰਮਿਕ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਮਜ਼ਬੂਰ ਕਰਨਾ, ਅਤੇ ਹੋਰ ਤਰ੍ਹਾਂ ਦੇ ਰੂਹਾਨੀ ਜਾਂ ਧਾਰਮਿਕ ਦੁਰਵਿਵਹਾਰ
 • ਤੁਹਾਨੂੰ ਗਰਭਵਤੀ ਬਣਨ ਲਈ ਮਜ਼ਬੂਰ ਕਰਨਾ, ਤੁਹਾਨੂੰ ਗਰਭਪਾਤ ਕਰਾਉਣ ਲਈ ਮਜ਼ਬੂਰ ਕਰਨਾ ਜਾਂ ਤੁਹਾਡੀਆਂ ਗਰਭ ਨਿਰੋਧਕ ਗੋਲੀਆਂ ਜਾਂ ਸਾਧਨ ਸਿੱਟ ਦੇਣੇ, ਜਾਂ ਕਿਸੇ ਹੋਰ ਤਰ੍ਹਾਂ ਦੇ ਪ੍ਰਜਨਨ ਦੁਰਵਿਵਹਾਰ
 • ਤੁਹਾਡੀ ਮਨਜ਼ੂਰੀ ਦੇ ਬਿਨਾ ਤੁਹਾਡੀਆਂ ਅਸ਼ਲੀਲ ਫੋਟਵਾਂ ਖਿੱਚਣੀਆਂ, ਸ਼ੇਅਰ ਕਰਨੀਆਂ, ਜਾਂ ਸ਼ੇਅਰ ਕਰਨ ਦੀ ਧਮਕੀ ਦੇਣਾ, ਜਾਂ ਤੁਹਾਨੂੰ ਕਾਬੂ ਕਰਨ ਜਾਂ ਨੀਚਾ ਵਿਖਾਉਣ ਦੇ ਤਰੀਕੇ ਦੇ ਤੌਰ ‘ਤੇ ਕਿਸੇ ਹੋਰ ਤਰ੍ਹਾਂ ਦਾ ਇਮੇਜ਼-ਆਧਾਰਤ ਦੁਰਵਿਵਹਾਰ
 • ਤੁਹਾਡੇ ਫੋਨ ਨੂੰ ਟ੍ਰੈਕ ਕਰਨਾ, ਤੁਹਾਡੇ ਨਿੱਜੀ ਮੈਸੇਜ ਪੜ੍ਹਣਾ ਜਾਂ ਤੁਹਾਡਾ ਰੂਪ ਲੈ ਕੇ ਆਨਲਾਇਨ ਹੋਣਾ, ਜਾਂ ਕਿਸੇ ਹੋਰ ਤਰ੍ਹਾਂ ਦੇ ਤਕਨਾਲੌਜੀ ਸੰਬੰਧੀ ਦੁਰਵਿਵਹਾਰ।

ਚੇਤਾਵਨੀ ਸੰਕੇਤ

ਦੁਰਵਿਵਹਾਰ ਵਾਲੇ ਆਚਰਣ ਦੇ ਚੇਤਾਵਨੀ ਸੰਕੇਤਾਂ ਤੇ ਨਜ਼ਰ ਰੱਖੋ, ਇਸ ਵਿੱਚ ਪਾਰਟਨਰ (ਜੀਵਨਸਾਥੀ) ਜਾਂ ਪਰਿਵਾਰ ਦੇ ਕਿਸੇ ਸਦੱਸ ਦੁਆਰਾ ਹੇਠਾਂ ਦਿੱਤੇ ਕੰਮ ਕੀਤੇ ਜਾਣਾ ਸ਼ਾਮਿਲ ਹੈ:

 • ਤੁਹਾਨੂੰ ਕਾਬੂ ਵਿੱਚ ਰੱਖਣ ਦੀ ਕੋਸ਼ਿਸ਼ ਕਰਨਾ
 • ਤੁਹਾਡੇ ‘ਤੇ ਅਜਿਹੇ ਕੰਮ ਕਰਨ ਲਈ ਦਬਾਅ ਪਾਉਣਾ ਜੋ ਤੁਸੀਂ ਨਹੀਂ ਕਰਨਾ ਚਾਹੁੰਦੇ ਹੋ
 • ਜਾਣਬੂਝ ਕੇ ਤੁਹਾਨੂੰ ਨੁਕਸਾਨ ਪਹੁੰਚਾਉਣਾ
 • ਬਹੁਤ ਜਿਆਦਾ ਈਰਖਾ ਵਾਲਾ ਸੁਭਾਅ ਰੱਖਣਾ
 • ਤੁਹਾਨੂੰ ਨੀਚਾ ਵਿਖਾਉਣਾ
 • ਤੁਹਾਨੂੰ ਧਮਕੀਆਂ ਦੇਣਾ।

Return to English webpage

Was this content useful?
Your rating will help us improve the website.
Last updated: 25 Jun 2020